ਚੰਡੀਗੜ੍ਹ, 20 ਫਰਵਰੀ: ਦੇਸ਼ ਕਲਿੱਕ ਬਿਊਰੋ:
ਅਮਰੀਕਾ ਦੇ ਇੰਡੀਆਨਾ ਵਿੱਚ ਪੁਲਿਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ, ਉਸਨੇ ਆਪਣੇ ਸੈਮੀ-ਟਰੱਕ ਨਾਲ ਇੱਕ ਚਿੱਟੇ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਡਰਾਈਵਰ, 64 ਸਾਲਾ ਟੈਰੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਖਦੀਪ ਨੇ ਲਾਲ ਬੱਤੀ ਟੱਪ ਕੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਇਹ ਘਟਨਾ ਬੁੱਧਵਾਰ ਦੁਪਹਿਰ 12 ਵਜੇ ਦੇ ਕਰੀਬ ਇੰਡੀਆਨਾਪੋਲਿਸ ਦੇ ਪੱਛਮ ਵਿੱਚ ਸਥਿਤ ਹੈਂਡਰਿਕਸ ਕਾਉਂਟੀ ਵਿੱਚ ਵਾਪਰੀ। ਘਟਨਾ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਸੁਖਦੀਪ ਸਿੰਘ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਅਮਰੀਕੀ ਪੁਲਿਸ ਦੇ ਅਨੁਸਾਰ, ਉਹ ਨਾ ਸਿਰਫ਼ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ, ਸਗੋਂ ਉਸਦੀ ਇਮੀਗ੍ਰੇਸ਼ਨ ਸਥਿਤੀ ਵੀ ਗੈਰ-ਕਾਨੂੰਨੀ ਪਾਈ ਗਈ। ਉਹ ਇਸ ਸਮੇਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੀ ਹਿਰਾਸਤ ਵਿੱਚ ਹੈ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੁਖਦੀਪ ਸਿੰਘ ਕਿਸ ਕਾਉਂਟੀ ਦਾ ਰਹਿਣ ਵਾਲਾ ਹੈ।
The post ਅਮਰੀਕਾ ‘ਚ ਭਿਆਨਕ ਸੜਕ ਹਾਦਸੇ ਤੋਂ ਬਾਅਦ ਪੰਜਾਬੀ ਡਰਾਈਵਰ ਗ੍ਰਿਫ਼ਤਾਰ appeared first on Desh Click.