ਚੰਡੀਗੜ੍ਹ ‘ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਚੰਡੀਗੜ੍ਹ, 23 ਅਗਸਤ 2025
ਚੰਡੀਗੜ੍ਹ ਦੇ ਸੈਕਟਰ-17 ਵਿੱਚ ਦੇਰ ਰਾਤ ਗੋਲੀ ਲੱਗਣ ਕਾਰਨ ਲੁਧਿਆਣਾ ਵਾਸੀ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੈ ਗਿੱਲ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਨੌਜਵਾਨ ਨੂੰ ਗੋਲੀ ਖੁਦ ਲੱਗੀ ਜਾਂ ਕਿਸੇ ਹੋਰ ਨੇ ਚਲਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਅਜੈ ਆਪਣੇ ਦੋਸਤਾਂ ਨਾਲ ਸੈਕਟਰ-26 ਦੇ ਇਕ ਕਲੱਬ ਵਿੱਚ ਆਇਆ ਸੀ। ਪਾਰਟੀ ਤੋਂ ਬਾਅਦ ਉਹ ਸੈਕਟਰ-17 ਵਿੱਚ ਸ਼ਰਾਬ ਲੈਣ ਲਈ ਗਿਆ। ਦੱਸਿਆ ਜਾ ਰਿਹਾ ਹੈ ਕਿ ਅਜੈ ਨੇ ਆਪਣੇ ਇਕ ਦੋਸਤ ਨੂੰ ਸ਼ਰਾਬ ਦੀ ਬੋਤਲ ਲਿਆਉਣ ਲਈ ਕਿਹਾ। ਦੋਸਤ ਜਦੋਂ ਵਾਪਸ ਆਇਆ ਤਾਂ ਉਸ ਨੇ ਅਜੈ ਨੂੰ ਗੰਭੀਰ ਹਾਲਤ ਵਿੱਚ ਦੇਖਿਆ।
ਦੋਸਤਾਂ ਵੱਲੋਂ ਉਸ ਨੂੰ ਤੁਰੰਤ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ-17 ਦੀ ਪੁਲਿਸ ਮੌਕੇ ’ਤੇ ਪਹੁੰਚ ਗਈ।
ਪੁਲਿਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
The post ਚੰਡੀਗੜ੍ਹ ‘ਚ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ appeared first on Desh Click.