ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ! ਸਮ੍ਰਿਤੀ ਈਰਾਨੀ ਦਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ; ਕਿਹਾ- ‘ਚੋਣਵੀਂ ਰਾਜਨੀਤੀ ਕਰ ਰਹੇ ਨੇ ਕਾਂਗਰਸ ਆਗੂ’
ਨਵੀਂ ਦਿੱਲੀ, 22 ਅਗਸਤ: ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਜੇਪੀਐੱਸਸੀ-ਜੇਐੱਸਐੱਸਸੀ ਉਮੀਦਵਾਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਮੁੱਦਿਆਂ ਨੂੰ ਲੈ ਕੇ ‘ਚੋਣਵੀਂ ਰਾਜਨੀਤੀ’ ਕਰ ਰਹੇ ਹਨ।
ਈਰਾਨੀ ਨੇ ਸਵਾਲ ਕੀਤਾ ਕਿ ਜੇ ਰਾਹੁਲ ਗਾਂਧੀ ਝਾਰਖੰਡ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਇੰਨੇ ਗੰਭੀਰ ਹਨ ਤਾਂ ਉਨ੍ਹਾਂ ਨੇ ਸਰਕਾਰ ਤੋਂ ਸਮਰਥਨ ਵਾਪਸ ਕਿਉਂ ਨਹੀਂ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਜਾਂ ਕੇਰਲ ਵਿੱਚ ਵੀ ਇਸੇ ਤਰ੍ਹਾਂ ਅਸਤੀਫ਼ੇ ਦੀ ਮੰਗ ਨਹੀਂ ਕੀਤੀ ਗਈ।
ਭਾਜਪਾ ਆਗੂ ਨੇ ਕਿਹਾ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਜਨਤਕ ਤੌਰ ’ਤੇ ਚਰਚਾ ਲਈ ਤਿਆਰ ਹੋਣ ਦੀ ਗੱਲ ਕਹੀ ਸੀ ਤਾਂ ਰਾਹੁਲ ਗਾਂਧੀ ਚਰਚਾ ਲਈ ਅੱਗੇ ਕਿਉਂ ਨਹੀਂ ਆਏ। ਉਨ੍ਹਾਂ ਸਵਾਲ ਕੀਤਾ, “ਫਿਰ ਕੌਣ ਭੱਜ ਗਿਆ?”
ਈਰਾਨੀ ਨੇ ਜੰਤਰ-ਮੰਤਰ ’ਤੇ ਹੋਏ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਵੱਖ-ਵੱਖ ਸਿਆਸੀ ਆਗੂ ਮੌਜੂਦ ਸਨ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਇਸ ਲਈ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਏ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਮੌਜੂਦ ਸਨ। ਉਨ੍ਹਾਂ ਇਸ ਨੂੰ ਕਾਂਗਰਸ ਦੀ ‘ਚੋਣਵੀਂ ਸਿਆਸਤ’ ਕਰਾਰ ਦਿੱਤਾ।
The post ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ! ਸਮ੍ਰਿਤੀ ਈਰਾਨੀ ਦਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ; ਕਿਹਾ- ‘ਚੋਣਵੀਂ ਰਾਜਨੀਤੀ ਕਰ ਰਹੇ ਨੇ ਕਾਂਗਰਸ ਆਗੂ’ appeared first on Desh Click.