ਮੁੰਬਈ: ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਅੱਜ , ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਆਈ.ਟੀ ਸ਼ੇਅਰਾਂ ‘ਚ ਵਾਧੇ ਕਾਰਨ ਸੈਂਸੈਕਸ 500 ਅੰਕਾਂ ਤੋਂ ਵੱਧ ਚੜ੍ਹ ਕੇ ਖੁੱਲ੍ਹਿਆ, ਜਦਕਿ ਨਿਫਟੀ 23,900 ਦੇ ਪੱਧਰ ਨੂੰ ਪਾਰ ਕਰ ਗਿਆ। ਟੀ.ਸੀ.ਐਸ. 1.64% ਅਤੇ ਇੰਫੋਸਿਸ 1.34% ਵਧਿਆ। ਟੈੱਕ ਮਹਿੰਦਰਾ, ਐਚ.ਸੀ.ਐਲ. ਟੈਕਨਾਲੋਜੀਜ਼ ਅਤੇ ਹੋਰ ਟੈਕਨਾਲੋਜੀ ਸਟਾਕ ਵੀ ਸਭ ਤੋਂ ਵੱਧ ਬੜ੍ਹਤ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਰਹੇ ।
ਬੀ.ਐਸ.ਈ. ‘ਤੇ, ਪ੍ਰਮੁੱਖ ਸਟਾਕਾਂ ਵਿੱਚੋਂ, ਬਜਾਜ ਫਿਨਸਰਵ ਵਿੱਚ ਸਭ ਤੋਂ ਵੱਧ 1.68% ਦੀ ਬੜ੍ਹਤ ਹੋਈ , ਇਸ ਤੋਂ ਬਾਅਦ ਟੀ.ਸੀ.ਐਸ. (1.64%) ਅਤੇ ਟੈਕ ਮਹਿੰਦਰਾ (1.57%) ਦਾ ਸਥਾਨ ਰਿਹਾ । ਇੰਡੀਗੋ, ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ ਅਤੇ ਟ੍ਰੇਂਟ ਵੀ ਬੜ੍ਹਤ ਦਰਜ ਕਰਨ ਵਾਲੇ ਹੋਰ ਪ੍ਰਮੁੱਖ ਸ਼ੇਅਰਾਂ ਵਿੱਚ ਸ਼ਾਮਲ ਸਨ ।
The post ਭਾਰਤੀ ਸ਼ੇਅਰ ਬਾਜ਼ਾਰ ‘ਚ ਆਇਆ ਜ਼ਬਰਦਸਤ ਉਛਾਲ appeared first on Latest Punjabi News.