ਰਾਹੁਲ ਹੁੱਡਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ‘ਚ ਡਿਪਟੀ ਸਕੱਤਰ ਬਣੇ


ਹਰਿਆਣਾ, 28 ਅਕਤੂਬਰ 2026: ਹਰਿਆਣਾ ਸਰਕਾਰ ਨੇ ਆਈਏਐਸ ਅਧਿਕਾਰੀ ਅਤੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ ‘ਚ ਵਿਸ਼ੇਸ਼ ਸਕੱਤਰ ਰਾਹੁਲ ਹੁੱਡਾ ਦੀਆਂ ਸੇਵਾਵਾਂ ਕੇਂਦਰ ਸਰਕਾਰ ‘ਚ ਤਬਦੀਲ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਦਿੱਲੀ ‘ਚ ਡਿਪਟੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸਬੰਧ ‘ਚ ਆਦੇਸ਼ ਜਾਰੀ ਕੀਤੇ ਹਨ।