ਵੱਡੀ ਖ਼ਬਰ: CP ਸਵਪਨ ਸ਼ਰਮਾ ED ਦਫ਼ਤਰ ਪੇਸ਼
ਚੰਡੀਗੜ੍ਹ / ਲੁਧਿਆਣਾ, 19 ਅਕਤੂਬਰ 2026: ਲੁਧਿਆਣਾ ਦੇ ਪੁਲਿਸ ਕਮਿਸ਼ਨਰ (CP) ਆਈ.ਪੀ.ਐਸ. ਸਵਪਨ ਸ਼ਰਮਾ ਅੱਜ ਚੰਡੀਗੜ੍ਹ ਦੇ ਸੈਕਟਰ 17 ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਦਫ਼ਤਰ ਪਹੁੰਚੇ ਹਨ। ਈਡੀ ਦੀ ਟੀਮ ਵੱਲੋਂ ਉਨ੍ਹਾਂ ਕੋਲੋਂ ਮੁੱਖ ਮੰਤਰੀ ਨਾਲ ਜੁੜੇ ਇੱਕ ਚਰਚਿਤ ਵੀਡੀਓ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਇਸ ਪੂਰੇ ਮਾਮਲੇ ਦੀਆਂ ਤਾਰਾਂ ਹਰਿਆਣਾ ਦੇ ਗੁਰੂਗ੍ਰਾਮ ਨਾਲ ਜੁੜੀਆਂ ਹੋਈਆਂ ਹਨ। ਗੁਰੂਗ੍ਰਾਮ ਤੋਂ ਦੋ ਵਿਅਕਤੀਆਂ (ਅੰਕੁਰ ਅਤੇ ਅੰਕਿਤ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਇਹਨਾਂ ਦੋਵਾਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਤੱਥਾਂ ਦੇ ਆਧਾਰ ‘ਤੇ ਸਵਾਲ-ਜਵਾਬ ਕੀਤੇ ਗਏ, ਤਾਂ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਂ ਦਾ ਖੁਲਾਸਾ ਕੀਤਾ। ਇਹ ਖੁਲਾਸਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਏਜੰਸੀ ਹਰਕਤ ਵਿੱਚ ਆਈ ਅਤੇ ਆਈ.ਪੀ.ਐਸ. ਅਧਿਕਾਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ।
The post ਵੱਡੀ ਖ਼ਬਰ: CP ਸਵਪਨ ਸ਼ਰਮਾ ED ਦਫ਼ਤਰ ਪੇਸ਼ appeared first on Desh Click.