ਸੋਨਾ ਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ


ਜਲੰਧਰ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ , ਸ਼ੁੱਕਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ। 24-ਕੈਰੇਟ ਸੋਨੇ ਦੀ ਕੀਮਤ ਬੀਤੇ ਦਿਨ ਦੇ ਮੁਕਾਬਲੇ 2,000 ਰੁਪਏ ਘੱਟ ਗਈ , ਜਦੋਂ ਕਿ ਚਾਂਦੀ ਦੀ ਕੀਮਤ ਵਿੱਚ 7,900 ਰੁਪਏ ਦੀ ਗਿਰਾਵਟ ਆਈ ਹੈ । ਇਸ ਤੋਂ ਇਲਾਵਾ, 22-ਕੈਰੇਟ ਸੋਨਾ ਵੀ ਸਸਤਾ ਹੋਇਆ ਹੈ।

24-ਕੈਰੇਟ ਸੋਨੇ ਦੀ ਕੀਮਤ ਵਿੱਚ 2,000 ਰੁਪਏ ਦੀ ਗਿਰਾਵਟ
ਅੱਜ , ਸ਼ੁੱਕਰਵਾਰ ਨੂੰ 24-ਕੈਰੇਟ ਸੋਨੇ ਦੀ ਕੀਮਤ 1,45,000 ਰੁਪਏ ਰਹੀ, ਜਦਕਿ ਬੀਤੇ ਦਿਨ ਇਹ 1,47,000 ਰੁਪਏ ਸੀ—ਭਾਵ ਇਸ ਵਿੱਚ 2,000 ਰੁਪਏ ਦੀ ਕਮੀ ਆਈ ਹੈ।

22-ਕੈਰੇਟ ਸੋਨਾ ਵੀ ਹੋਇਆ ਸਸਤਾ
22-ਕੈਰੇਟ ਸੋਨੇ ਦੀ ਕੀਮਤ ਅੱਜ , ਸ਼ੁੱਕਰਵਾਰ ਨੂੰ 1,34,850 ਰੁਪਏ ਦਰਜ ਕੀਤੀ ਗਈ, ਜੋ ਬੀਤੇ ਦਿਨ 1,36,710 ਰੁਪਏ ਸੀ। ਇਸ ਤਰ੍ਹਾਂ 22-ਕੈਰੇਟ ਸੋਨੇ ਦੀ ਕੀਮਤ ਵਿੱਚ 1,860 ਰੁਪਏ ਦੀ ਗਿਰਾਵਟ ਆਈ ਹੈ।

ਚਾਂਦੀ 7,900 ਰੁਪਏ ਹੋਈ ਸਸਤੀ
ਚਾਂਦੀ ਦੀ ਕੀਮਤ ਵਿੱਚ ਵੀ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ , ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 1,99,400 ਰੁਪਏ ਸੀ, ਜਦਕਿ ਬੀਤੇ ਦਿਨ ਇਹ 2,07,300 ਰੁਪਏ ਸੀ—ਜਿਸਦਾ ਮਤਲਬ ਹੈ ਕਿ ਇੱਕ ਹੀ ਦਿਨ ਵਿੱਚ ਚਾਂਦੀ 7,900 ਰੁਪਏ ਸਸਤੀ ਹੋ ਗਈ ਹੈ।