Bodies of mother and son found in Amritsar; daughter-in-law missing; police launch investigation, suspecting murder.

Bodies of mother and son found in Amritsar; daughter-in-law missing; police launch investigation, suspecting murder.






 

Crime Breaking: ਅੰਮ੍ਰਿਤਸਰ ’ਚ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ, ਨੂੰਹ ਲਾਪਤਾ; ਪੁਲਿਸ ਵੱਲੋਂ ਕਤਲ ਦੇ ਸ਼ੱਕ ’ਚ ਜਾਂਚ ਸ਼ੁਰੂ

ਅੰਮ੍ਰਿਤਸਰ 19 ਅਕਤੂਬਰ 2026

ਸ਼ਹਿਰ ਦੇ ਮਜੀਠਾ ਰੋਡ ਸਥਿਤ ਰਾਮਨਗਰ ਦੀ ਗਲੀ ਨੰਬਰ ਚਾਰ ਵਿੱਚ ਇੱਕ ਘਰ ਅੰਦਰੋਂ ਮਾਂ-ਪੁੱਤ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਦੋਵੇਂ ਲਾਸ਼ਾਂ ਦੀ ਹਾਲਤ ਦੇਖਦਿਆਂ ਪੁਲਿਸ ਨੇ ਮੌਤਾਂ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਪਿਛਲੇ ਕੁਝ ਦਿਨਾਂ ਤੋਂ ਬੰਦ ਪਏ ਘਰ ਦੇ ਬਾਹਰੋਂ ਲੰਘਣ ਵਾਲੇ ਲੋਕਾਂ ਨੂੰ ਬਦਬੂ ਆ ਰਹੀ ਸੀ। ਸ਼ੱਕ ਪੈਣ ’ਤੇ ਮੁਹੱਲਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਥਾਣਾ ਸਦਰ ਦੀ ਪੁਲਿਸ, ਏਡੀਸੀਪੀ ਵਨੇਲਾ ਅਤੇ ਏਸੀਪੀ ਗਗਨਦੀਪ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਰ ਦੇ ਆਲੇ-ਦੁਆਲੇ ਘੇਰਾਬੰਦੀ ਕਰਕੇ ਜਾਂਚ ਕੀਤੀ, ਜਿਸ ਦੌਰਾਨ ਗੌਰਵ (35) ਅਤੇ ਉਸ ਦੀ ਮਾਤਾ ਰੀਤੂ (70) ਦੀਆਂ ਲਾਸ਼ਾਂ ਬਰਾਮਦ ਹੋਈਆਂ।

ਏਡੀਸੀਪੀ ਵਨੇਲਾ ਅਨੁਸਾਰ, ਮੁੱਢਲੇ ਅਨੁਮਾਨ ਮੁਤਾਬਕ ਲਾਸ਼ਾਂ ਦੋ-ਤਿੰਨ ਦਿਨ ਪੁਰਾਣੀਆਂ ਜਾਪਦੀਆਂ ਹਨ। ਉਨ੍ਹਾਂ ਦੱਸਿਆ ਕਿ ਘਰ ਦੀ ਨੂੰਹ ਮਨੀਸ਼ਾ ਲਾਪਤਾ ਹੈ ਅਤੇ ਉਸ ਦੀ ਭਾਲ ਸਮੇਤ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਹੀ ਲੱਗੇਗਾ।