ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਰਦਾਸਪੁਰ ਪਹੁੰਚੇ, ਸੁਰੱਖਿਆ ਦੇ ਸਖ਼ਤ ਪ੍ਰਬੰਧ


ਗੁਰਦਾਸਪੁਰ , 20 ਅਕਤੂਬਰ 2026: Amit Shah Arrives in Gurdaspur: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰ ਰਹੇ ਹਨ। ਇਹ 20 ਦਿਨਾਂ ‘ਚ ਅਮਿਤ ਸ਼ਾਹ ਦਾ ਦੂਜਾ ਦੌਰਾ ਹੈ। ਸ਼ਡਿਊਲ ਅਨੁਸਾਰ, ਅਮਿਤ ਸ਼ਾਹ ਅੱਜ ਸਵੇਰੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇ। ਉੱਥੋਂ ਉਹ ਹੈਲੀਕਾਪਟਰ ਰਾਹੀਂ ਸਿੱਧੇ ਗੁਰਦਾਸਪੁਰ ਪਹੁੰਚੇ। ਇੱਸ ਦੌਰਾਨ ਉਹ ਨਸ਼ਾ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ, ਉਹ ਸੰਗਰੂਰ ਅਤੇ ਫਿਰ ਮਾਨਸਾ ਜਾਣਗੇ।

ਤਿੰਨ ਸ਼ਹਿਰਾਂ ‘ਚ ਤਿੰਨ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਉਹ ਲੁਧਿਆਣਾ ਪਹੁੰਚ ਰਹੇ ਹਨ, ਜਿੱਥੇ ਉਹ ਸੂਬੇ ਦੇ ਸਭ ਤੋਂ ਉੱਚੇ 121 ਫੁੱਟ ਦੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨਗੇ। ਅਮਿਤ ਸ਼ਾਹ ਦੇ ਦੌਰੇ ਲਈ ਸਬੰਧਤ ਜ਼ਿਲ੍ਹਿਆਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਅਤੇ ਨਿਰਧਾਰਤ ਪ੍ਰੋਗਰਾਮ ਸਥਾਨਾਂ ‘ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।