‘Entrepreneurship’ becomes a compulsory subject for Class 11.

‘Entrepreneurship’ becomes a compulsory subject for Class 11.






 

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਹਿਮ ਫੈਸਲਾ: 11ਵੀਂ ਜਮਾਤ ਦੀ ਪੜ੍ਹਾਈ ’ਚ ਲਾਜ਼ਮੀ ਹੋਇਆ ‘ਐਂਟਰਪ੍ਰੀਨਿਓਰਸਿਪ’ ਵਿਸ਼ਾ

ਚੰਡੀਗੜ੍ਹ, 2 ਅਗਸਤ 2026

ਵਿਦਿਆਰਥੀਆਂ ਨੂੰ ਕਿੱਤਾਮੁਖੀ ਹੁਨਰਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਅਨੁਸਾਰ ਆਉਂਦੇ ਅਕਾਦਮਿਕ ਸੈਸ਼ਨ ਤੋਂ 11ਵੀਂ ਸ਼੍ਰੇਣੀ ਦੀ ਸਕੀਮ ਆਫ ਸਟੱਡੀਜ਼ ਵਿੱਚ ‘ਉੱਦਮਤਾ’ (ਐਂਟਰਪ੍ਰੀਨਿਓਰਸਿਪ) ਵਿਸ਼ੇ ਨੂੰ ਲਾਜ਼ਮੀ ਵਜੋਂ ਸ਼ਾਮਲ ਕਰ ਦਿੱਤਾ ਗਿਆ ਹੈ।

ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਇਹ ਵਿਸ਼ਾ ਸਕੂਲ ਪੱਧਰ ‘ਤੇ ਪੜ੍ਹਾਇਆ ਜਾਵੇਗਾ ਅਤੇ ਇਸ ਦੀ ਪ੍ਰੀਖਿਆ ਦੇ ਮੁਲਾਂਕਣ ਦੀ ਪ੍ਰਕਿਰਿਆ ਵੀ ਸਕੂਲ ਪੱਧਰ ‘ਤੇ ਹੀ ਹੋਵੇਗੀ। ਇਸ ਨਵੇਂ ਵਿਸ਼ੇ ਦੇ ਕੁੱਲ 50 ਅੰਕ ਨਿਰਧਾਰਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 10 ਅੰਕ ਥਿਓਰੀ ਅਤੇ 40 ਅੰਕ ਪ੍ਰੈਕਟੀਕਲ ਕੰਮ ਲਈ ਰੱਖੇ ਗਏ ਹਨ। ਪ੍ਰੈਕਟੀਕਲ ਭਾਗ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।

ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਸਕੂਲੀ ਪੱਧਰ ‘ਤੇ ਹੀ ਵਿਦਿਆਰਥੀਆਂ ਨੂੰ ਬਿਜ਼ਨਸ ਅਤੇ ਸਟਾਰਟ-ਅੱਪਸ ਬਾਰੇ ਜਾਣਕਾਰੀ ਦੇਣ ਨਾਲ ਉਨ੍ਹਾਂ ਵਿੱਚ ਨਵੀਂ ਸੋਚ, ਸਿਰਜਣਾਤਮਕਤਾ ਅਤੇ ਲੀਡਰਸ਼ਿਪ ਗੁਣਾਂ ਦਾ ਵਿਕਾਸ ਹੋਵੇਗਾ। ਇਸ ਨਾਲ ਨਾ ਸਿਰਫ਼ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਘਟੇਗੀ, ਸਗੋਂ ਉਹ ਭਵਿੱਖ ਵਿੱਚ ਨੌਕਰੀ ਲੱਭਣ ਦੀ ਬਜਾਏ ਨੌਕਰੀਆਂ ਦੇਣ ਵਾਲੇ (Job Providers) ਬਣਨ ਦੇ ਯੋਗ ਹੋ ਸਕਣਗੇ।

ਵਿਭਾਗ ਨੇ ਸੂਬੇ ਦੇ ਸਾਰੇ ਸਬੰਧਤ ਸਕੂਲਾਂ ਦੇ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।