ਸ਼ੁਬਮਨ ਗਿੱਲ ਸੱਟ ਕਾਰਨ ਅਭਿਆਸ ਮੈਚ ਤੋਂ ਹੋਏ ਬਾਹਰ , BCCI ਨੇ ਪੋਸਟ ਕਰ ਦਿੱਤਾ ਅਪਡੇਟ


ਸਪੋਰਟਸ ਡੈਸਕ: ਬੀਤੇ ਦਿਨ ਭਾਰਤ ਦੇ ਅਭਿਆਸ ਸੈਸ਼ਨ ਦੌਰਾਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ‘ਤੇ ਸੱਟ ਲੱਗ ਗਈ ਸੀ। ਸਾਵਧਾਨੀ ਦੇ ਤੌਰ ‘ਤੇ, ਉਹ SLC XI ਦੇ ਖ਼ਿਲਾਫ਼ ਅਭਿਆਸ ਮੈਚ ਦੇ ਪਹਿਲੇ ਦਿਨ ਨਹੀਂ ਖੇਡਣਗੇ। ਉਨ੍ਹਾਂ ਦੀ ਜਗ੍ਹਾ ਕੇ.ਐੱਲ ਰਾਹੁਲ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਸ਼੍ਰੀਲੰਕਾ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਬੀ.ਸੀ.ਸੀ.ਆਈ. ਨੇ ਪੋਸਟ ਕਰ ਦਿੱਤਾ ਅਪਡੇਟ
ਬੀ.ਸੀ.ਸੀ.ਆਈ. ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਬੀਤੇ ਦਿਨ ਭਾਰਤ ਦੇ ਅਭਿਆਸ ਸੈਸ਼ਨ ਦੌਰਾਨ ਸ਼ੁਭਮਨ ਗਿੱਲ ਨੂੰ ਉਨ੍ਹਾਂ ਦੇ ਸੱਜੇ ਹੱਥ ਦੀ ਅਨਾਮਿਕਾ ਉਗਲੀ ‘ਤੇ ਸੱਟ ਲੱਗ ਗਈ । ਸਾਵਧਾਨੀ ਦੇ ਤੌਰ ‘ਤੇ, ਉਹ SLC XI ਦੇ ਖ਼ਿਲਾਫ਼ ਅਭਿਆਸ ਮੈਚ ਦੇ ਪਹਿਲੇ ਦਿਨ ਮੈਦਾਨ ‘ਤੇ ਨਹੀਂ ਉਤਰਣਗੇ।

ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੀ ਹੈ। ਗਿੱਲ ਦੀ ਗੈਰ-ਮੌਜੂਦਗੀ ਵਿੱਚ ਕੇ.ਐਲ ਰਾਹੁਲ ਟੀਮ ਦੀ ਕਪਤਾਨੀ ਕਰਨਗੇ।

ਇਸ ਦੌਰਾਨ ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਦੇ ਖ਼ਿਲਾਫ਼ ਅਗਲੇ ਹਫ਼ਤੇ 15 ਅਗਸਤ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਸ਼੍ਰੀਲੰਕਾ ਇਲੈਵਨ ਦੇ ਖ਼ਿਲਾਫ਼ ਅੱਜ ‘ਨੋਂਡਸਕ੍ਰਿਪਟਸ ਕ੍ਰਿਕਟ ਕਲੱਬ’ ਮੈਦਾਨ ‘ਤੇ ਖੇਡੇ ਜਾਣ ਵਾਲੇ ਤਿੰਨ ਰੋਜ਼ਾ ਅਭਿਆਸ ਮੈਚ ‘ਚ ਸਪਿਨ ਗੇਂਦਬਾਜ਼ੀ ਦੇ ਖ਼ਿਲਾਫ਼ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ।

ਟੀਮਾਂ:
ਸ੍ਰੀਲੰਕਾ 11: ਨਿਸ਼ਾਨ ਮਦੁਸ਼ਕਾ, ਪਾਸਿੰਦੂ ਸੂਰੀਆਬੰਦਰਾ, ਪਵਨ ਰਥਨਾਇਕ, ਅਹਾਨ ਵਿਕਰਮਾਸਿੰਘੇ, ਸੋਨਲ ਦਿਨੁਸ਼ਾ (ਸੀ), ਅੰਜਲਾ ਬਾਂਦਾਰਾ (ਡਬਲਯੂ.ਕੇ.), ਨਿਪੁਨ ਧਨੰਜੈ, ਲਾਹਿਰੂ ਕੁਮਾਰਾ, ਵਿਸ਼ਵਾ ਫਰਨਾਂਡੋ, ਅਸਾਂਕਾ ਮਨੋਜ, ਇਸਿਥਾ ਵਿਜੇਸੁੰਦਰਾ, ਰਮੇਸ਼ ਨੁਵੰਦਰਾ, ਰਮੇਸ਼ ਨੁਵੰਦੀਰਾ, ਰਮੇਸ਼ ਨੁਡਾਇਰਾ।

ਭਾਰਤ: ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਕੇ.ਐੱਲ ਰਾਹੁਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਧਰੁਵ ਜੁਰੇਲ, ਮਾਨਵ ਸੁਥਾਰ, ਸਰਾਂਸ਼ ਜੈਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ, ਔਕੀਬ ਨਾਇਕ, ਗੁਰਨੂਰ ਬਰਾੜ ।

The post ਸ਼ੁਬਮਨ ਗਿੱਲ ਸੱਟ ਕਾਰਨ ਅਭਿਆਸ ਮੈਚ ਤੋਂ ਹੋਏ ਬਾਹਰ , BCCI ਨੇ ਪੋਸਟ ਕਰ ਦਿੱਤਾ ਅਪਡੇਟ appeared first on charhdikala.