The Punjab School Education Board has extended the last date for student admissions to August 31.

The Punjab School Education Board has extended the last date for student admissions to August 31.






 

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਦੇ ਦਾਖ਼ਲੇ ਦੀ ਆਖ਼ਰੀ ਮਿਤੀ 31 ਅਗਸਤ ਤੱਕ ਵਧਾਈ

ਮੋਹਾਲੀ, 27 ਅਗਸਤ 2026

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸੈਸ਼ਨ 2026-27 ਲਈ ਦਾਖ਼ਲਿਆਂ ਦੀ ਆਖ਼ਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਪਹਿਲਾਂ ਨਿਰਧਾਰਤ 22 ਅਗਸਤ 2026 ਦੀ ਮਿਤੀ ਨੂੰ ਵਧਾ ਕੇ ਹੁਣ 31 ਅਗਸਤ 2026 ਕਰ ਦਿੱਤਾ ਗਿਆ ਹੈ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਦਾਖ਼ਲੇ ਦੀ ਮਿਤੀ ਵਿੱਚ ਵਾਧੇ ਦੇ ਨਾਲ-ਨਾਲ ਸਬੰਧਤ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦੀਆਂ ਮਿਤੀਆਂ ਦਾ ਵੀ ਵਿਸਥਾਰ ਕੀਤਾ ਗਿਆ ਹੈ। Unified Student Registration Portal ਵਿੱਚ ਵਿਦਿਆਰਥੀਆਂ ਦੀ ਐਂਟਰੀ ਕਰਨ ਦਾ ਆਖ਼ਰੀ ਮੌਕਾ ਵੀ 31 ਅਗਸਤ 2026 ਤੱਕ ਦਿੱਤਾ ਗਿਆ ਹੈ।

ਜਾਰੀ ਪੱਤਰ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਏਸ਼ਨ ਦੀ ਮਿਤੀ ਦਾ ਵਿਸਥਾਰ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਸ ਤਹਿਤ ਅਨਰਜਿਸਟਰਡ ਸ਼੍ਰੇਣੀ ਲਈ 2000 ਰੁਪਏ ਪ੍ਰਤੀ ਵਿਦਿਆਰਥੀ (ਸਕੂਲ ਨੂੰ ਲੇਟ ਫੀਸ ਨਾਲ) ਫੀਸ ਅਤੇ 9 ਅਗਸਤ 2026 ਨੂੰ ਅਪਲਾਈ ਕਰਨ ਦੀ ਮਿਤੀ ਦਰਜ ਕੀਤੀ ਗਈ ਹੈ, ਜਦਕਿ ਪੋਰਟਲ ਰਾਹੀਂ ਆਨਲਾਈਨ ਐਂਟਰੀ ਅਤੇ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਅਗਸਤ 2026 ਹੈ।

ਬੋਰਡ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ/ਹਦਾਇਤਾਂ ਵਿੱਚ ਦਰਜ ਕੀਤੀਆਂ ਗਈਆਂ ਸ਼ਰਤਾਂ ਹੁਣ ਵੀ ਲਾਗੂ ਰਹਿਣਗੀਆਂ ਅਤੇ ਰਜਿਸਟ੍ਰੇਸ਼ਨ ਸਬੰਧੀ ਕਾਰਵਾਈ ਨਿਰਧਾਰਤ ਨਿਯਮਾਂ ਅਨੁਸਾਰ ਹੀ ਕੀਤੀ ਜਾਵੇ।