ਚੰਡੀਗੜ੍ਹ, 01 ਸਤੰਬਰ 2026: ਮਹਿੰਦਰਾ ਚੌਧਰੀ ਜ਼ੂਆਲੋਜੀਕਲ ਪਾਰਕ, ਜਿਸਨੂੰ ਆਮ ਤੌਰ ‘ਤੇ ਛੱਤਬੀੜ ਚਿੜੀਆਘਰ ਵਜੋਂ ਜਾਣਿਆ ਜਾਂਦਾ ਹੈ, ਇਸ ‘ਚ ਬੱਚਿਆਂ ਦੀ ਸਿੱਖਣ ਅਤੇ ਵੱਖ-ਵੱਖ ਜੰਗਲੀ ਜੀਵਾਂ ਬਾਰੇ ਜਾਗਰੂਕ ਹੋਣ ‘ਚ ਦਿਲਚਸਪੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਜੰਗਲੀ ਜੀਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਕਾਰਨ ਹੈ।
ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਛੱਤਬੀੜ ਚਿੜੀਆਘਰ ‘ਚ ਜੰਗਲੀ ਜੀਵਾਂ, ਇਸ ਦੀਆਂ ਵੱਖ-ਵੱਖ ਪ੍ਰਜਾਤੀਆਂ ਅਤੇ ਕੁਦਰਤ ਬਾਰੇ ਹੋਰ ਜਾਣਨ ਲਈ ਬੱਚਿਆਂ ਦੀ ਵੱਡੀ ਆਮਦ ਦੇਖਣ ਨੂੰ ਮਿਲੀ ਹੈ।
ਜਨਵਰੀ 2026 ਤੋਂ 20 ਅਗਸਤ, 2026 ਤੱਕ, ਕੁੱਲ 85,225 ਬੱਚਿਆਂ ਨੇ ਵੱਖ-ਵੱਖ ਜੰਗਲੀ ਜੀਵਾਂ ਬਾਰੇ ਜਾਣਨ ਲਈ ਚਿੜੀਆਘਰ ਦਾ ਦੌਰਾ ਕੀਤਾ। ਇਨ੍ਹਾਂ ‘ਚੋਂ ਖਾਸ ਕਰਕੇ ਜੂਨ ਮਹੀਨੇ ਦੌਰਾਨ ਚਿੜੀਆਘਰ ਆਉਣ ਵਾਲੇ ਬੱਚਿਆਂ ਦੀ ਗਿਣਤੀ 19,346 ਸੀ।