Sad News: ਰਾਜੌਰੀ ’ਚ ਡਿਊਟੀ ਦੌਰਾਨ ਪੰਜਾਬੀ ਜਵਾਨ ਦੀ ਮੌਤ


 

Sad News: ਰਾਜੌਰੀ ’ਚ ਡਿਊਟੀ ਦੌਰਾਨ ਪੰਜਾਬੀ ਜਵਾਨ ਦੀ ਮੌਤ

ਏਲਨਾਬਾਦ 5 ਸਤੰਬਰ 2026

ਏਲਨਾਬਾਦ ਖੇਤਰ ਦੇ ਪਿੰਡ ਕੁੱਤਾਵੱਢ ਦੇ ਵਸਨੀਕ ਅਤੇ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਹੇ ਜਵਾਨ ਸੁਖਚੈਨ ਸਿੰਘ (30) ਦੀ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਮੌਤ ਹੋ ਗਈ। ਖ਼ਰਾਬ ਮੌਸਮ ਕਾਰਨ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਵਿੱਚ ਦੇਰੀ ਹੋਈ, ਜਿਸ ਕਾਰਨ ਪਰਿਵਾਰ ਅਤੇ ਪਿੰਡ ਵਾਸੀ ਗਹਿਰੇ ਦੁੱਖ ਵਿੱਚ ਹਨ।

ਪਰਿਵਾਰਕ ਮੈਂਬਰਾਂ ਅਨੁਸਾਰ ਸੁਖਚੈਨ ਸਿੰਘ ਰਾਜੌਰੀ ਵਿੱਚ ਡਿਊਟੀ ’ਤੇ ਤਾਇਨਾਤ ਸੀ। ਉਸ ਦੇ ਛੋਟੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਕਰੀਬ ਦੋ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਘਰ ਆਇਆ ਸੀ। ਵੀਰਵਾਰ ਸਵੇਰੇ ਕਰੀਬ 8 ਵਜੇ ਵੀ ਉਸ ਦੀ ਆਪਣੇ ਭਰਾ ਨਾਲ ਫ਼ੋਨ ’ਤੇ ਗੱਲਬਾਤ ਹੋਈ ਸੀ।

ਸਰਬਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦੇ ਪੰਜ ਸਾਲਾ ਪੁੱਤਰ ਆਕਾਸ਼ਦੀਪ ਦਾ ਜਨਮ ਦਿਨ ਦਸ ਦਿਨਾਂ ਬਾਅਦ ਸੀ ਅਤੇ ਉਸ ਨੇ ਇਸ ਮੌਕੇ ਘਰ ਆਉਣ ਦੀ ਗੱਲ ਆਖੀ ਸੀ। ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਵੀਰਵਾਰ ਬਾਅਦ ਦੁਪਹਿਰ ਕਰੀਬ 1 ਵਜੇ ਮਿਲੀ। ਸੁਖਚੈਨ ਸਿੰਘ ਆਪਣੇ ਪਿੱਛੇ ਪਤਨੀ ਨਿਰਮਲ ਕੌਰ ਅਤੇ ਪੰਜ ਸਾਲਾ ਪੁੱਤਰ ਛੱਡ ਗਿਆ ਹੈ।

The post Sad News: ਰਾਜੌਰੀ ’ਚ ਡਿਊਟੀ ਦੌਰਾਨ ਪੰਜਾਬੀ ਜਵਾਨ ਦੀ ਮੌਤ appeared first on Desh Click.