ABVP’s Ankit Bidhan becomes president in Panjab University Student Council elections, independent candidates also win

ABVP’s Ankit Bidhan becomes president in Panjab University Student Council elections, independent candidates also win






 

Panjab University ਵਿਦਿਆਰਥੀ ਕੌਂਸਲ ਚੋਣਾਂ ’ਚ ABVP ਦਾ ਅੰਕਿਤ ਬਿਢਾਨ ਬਣਿਆ ਪ੍ਰਧਾਨ, ਆਜ਼ਾਦ ਉਮੀਦਵਾਰਾਂ ਨੇ ਵੀ ਮਾਰੀ ਬਾਜ਼ੀ

ਚੰਡੀਗੜ੍ਹ, 31 ਅਗਸਤ 2026: ਪੰਜਾਬ ਯੂਨੀਵਰਸਿਟੀ (PU) ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਦੇ ਉਮੀਦਵਾਰ ਅੰਕਿਤ ਬਿਢਾਨ ਨੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਦਰਜ ਕਰਦਿਆਂ ਵਿਦਿਆਰਥੀ ਕੌਂਸਲ ਦੀ ਅਗਵਾਈ ਆਪਣੇ ਨਾਮ ਕਰ ਲਈ ਹੈ। ਉਨ੍ਹਾਂ ਦੀ ਜਿੱਤ ਨਾਲ ABVP ਖੇਮੇ ਵਿੱਚ ਉਤਸ਼ਾਹ ਦਾ ਮਾਹੌਲ ਹੈ।

ਚੋਣ ਨਤੀਜਿਆਂ ਅਨੁਸਾਰ ਉਪ-ਪ੍ਰਧਾਨ ਦੇ ਅਹੁਦੇ ’ਤੇ ਪੰਜਾਬ ਯੂਨੀਵਰਸਿਟੀ ਡੈਮੋਕ੍ਰੇਟਿਕ ਫਰੰਟ (PUDF) ਦੇ ਉਮੀਦਵਾਰ ਅਰਮਾਨ ਸਿੰਘ ਭਿੰਡਰ ਨੇ ਜਿੱਤ ਹਾਸਲ ਕੀਤੀ ਹੈ। ਅਰਮਾਨ ਸਿੰਘ ਭਿੰਡਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਨਾਲ ਸਬੰਧਤ ਹਨ। ਉਨ੍ਹਾਂ ਨੇ ਲਾਅ ਦੀ ਡਿਗਰੀ ਪੂਰੀ ਕੀਤੀ ਹੋਈ ਹੈ ਅਤੇ ਇਸ ਸਮੇਂ ਪੰਜਾਬ ਯੂਨੀਵਰਸਿਟੀ ਤੋਂ ਉਰਦੂ ਭਾਸ਼ਾ ਵਿੱਚ ਐੱਮ.ਏ. ਦੀ ਪੜ੍ਹਾਈ ਕਰ ਰਹੇ ਹਨ।

ਵਿਦਿਆਰਥੀ ਕੌਂਸਲ ਦੇ ਸਕੱਤਰ ਦੇ ਅਹੁਦੇ ’ਤੇ ਆਜ਼ਾਦ ਉਮੀਦਵਾਰ ਧਿਆਨ ਸਿੰਘ ਨੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਜੁਆਇੰਟ ਸਕੱਤਰ ਦੇ ਅਹੁਦੇ ਲਈ ਵੀ ਆਜ਼ਾਦ ਉਮੀਦਵਾਰ ਵਿਸ਼ਾਲ ਬਾਮਾਲ ਨੇ ਬਾਜ਼ੀ ਮਾਰੀ ਹੈ। ਇਸ ਤਰ੍ਹਾਂ ਕੌਂਸਲ ਦੇ ਚਾਰ ਪ੍ਰਮੁੱਖ ਅਹੁਦਿਆਂ ਵਿੱਚੋਂ ਪ੍ਰਧਾਨਗੀ ਦਾ ਅਹੁਦਾ ABVP ਦੇ ਖਾਤੇ ਵਿੱਚ ਗਿਆ, ਜਦਕਿ ਉਪ-ਪ੍ਰਧਾਨ ਦਾ ਅਹੁਦਾ PUDF ਨੇ ਜਿੱਤਿਆ। ਸਕੱਤਰ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ’ਤੇ ਆਜ਼ਾਦ ਉਮੀਦਵਾਰ ਕਾਮਯਾਬ ਰਹੇ।