CM ਮਾਨ 7 ਸਤੰਬਰ ਨੂੰ ਜਾਣਗੇ ਮਹਿਰਾਜ, ਰਾਮਪੁਰਾ ਫੂਲ ਹਲਕੇ ਦੇ ਲੋਕਾਂ ਨਾਲ ਕਰਨਗੇ ਸਿੱਧਾ ਸੰਵਾਦ


 

CM ਮਾਨ 7 ਸਤੰਬਰ ਨੂੰ ਜਾਣਗੇ ਮਹਿਰਾਜ, ਰਾਮਪੁਰਾ ਫੂਲ ਹਲਕੇ ਦੇ ਲੋਕਾਂ ਨਾਲ ਕਰਨਗੇ ਸਿੱਧਾ ਸੰਵਾਦ

ਰਾਮਪੁਰਾ ਫੂਲ, 30 ਅਗਸਤ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 7 ਸਤੰਬਰ ਨੂੰ ਸਿਆਸੀ ਤੌਰ ’ਤੇ ਅਹਿਮ ਪਿੰਡ ਮਹਿਰਾਜ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਨਗੇ। ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਨੂੰ ਲੈ ਕੇ ਇਲਾਕੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਸਿਆਸੀ ਹਲਕਿਆਂ ਵਿੱਚ ਵੀ ਇਸ ਦੌਰੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਇਹ ਲੋਕ ਮਿਲਣੀ ਸਿਰਫ਼ ਮਹਿਰਾਜ ਤੱਕ ਸੀਮਤ ਨਹੀਂ ਰਹੇਗੀ, ਸਗੋਂ ਪੂਰੇ ਰਾਮਪੁਰਾ ਫੂਲ ਹਲਕੇ ਦੇ ਲੋਕਾਂ ਨੂੰ ਮੁੱਖ ਮੰਤਰੀ ਨਾਲ ਆਪਣੀਆਂ ਸਮੱਸਿਆਵਾਂ, ਮੰਗਾਂ ਅਤੇ ਸੁਝਾਅ ਸਿੱਧੇ ਤੌਰ ’ਤੇ ਸਾਂਝੇ ਕਰਨ ਦਾ ਮੌਕਾ ਮਿਲੇਗਾ। ਵਿਕਾਸ ਕਾਰਜਾਂ, ਜਨਤਕ ਸਹੂਲਤਾਂ ਅਤੇ ਹੋਰ ਸਥਾਨਕ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ।

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ CM ਮਾਨ ਦਾ ਇਹ ਦੌਰਾ ਸਿਆਸੀ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਸਮਾਗਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮਹਿਰਾਜ ਵਿੱਚ ਲੋਕਾਂ ਦਾ ਹੁੰਗਾਰਾ ਅਤੇ ਉਠਾਏ ਜਾਣ ਵਾਲੇ ਮੁੱਦੇ ਰਾਮਪੁਰਾ ਫੂਲ ਦੀ ਜ਼ਮੀਨੀ ਸਿਆਸੀ ਤਸਵੀਰ ਦਾ ਸੰਕੇਤ ਵੀ ਦੇ ਸਕਦੇ ਹਨ।

The post CM ਮਾਨ 7 ਸਤੰਬਰ ਨੂੰ ਜਾਣਗੇ ਮਹਿਰਾਜ, ਰਾਮਪੁਰਾ ਫੂਲ ਹਲਕੇ ਦੇ ਲੋਕਾਂ ਨਾਲ ਕਰਨਗੇ ਸਿੱਧਾ ਸੰਵਾਦ appeared first on Desh Click.