Latest Punjab News | Punjab Police Department |

Latest Punjab News | Punjab Police Department |


ਪੰਜਾਬ : ਪੰਜਾਬ ਪੁਲਿਸ ਵਿਭਾਗ ਦੇ ਇੰਸਪੈਕਟਰਾਂ ਨੂੰ ਤਰੱਕੀ ਦਾ ਤੋਹਫ਼ਾ ਮਿਲਿਆ ਹੈ। ਜ਼ਿਲ੍ਹਾ ਕਾਡਰ, ਆਰਮਡ ਕਾਡਰ ਅਤੇ ਤਕਨੀਕੀ ਸੇਵਾਵਾਂ ਕਾਡਰ ਦੇ ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐੱਸ.ਪੀ.) ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਤਰੱਕੀ ਪ੍ਰਾਪਤ ਅਧਿਕਾਰੀ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤਹਿਤ ਸੋਧੇ ਹੋਏ ਤਨਖਾਹ ਸਕੇਲ—ਲੈਵਲ 18 (56,100 ਰੁਪਏ ਤੋਂ 1,77,500 ਰੁਪਏ ਤੱਕ)—ਦੇ ਹੱਕਦਾਰ ਹੋਣਗੇ। ਇਸ ਸਬੰਧੀ ਤਰੱਕੀ ਦੇ ਹੁਕਮ ਰਾਜਪਾਲ ਵੱਲੋਂ ਜਾਰੀ ਕੀਤੇ ਗਏ ਹਨ। ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।