Latest Punjabi News | Placement Camp

Latest Punjabi News | Placement Camp





ਪਟਿਆਲਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਟਿਆਲਾ ਵਿਖੇ ਮਿਤੀ 7 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਜਾਜ ਲਾਈਫ ਇੰਸੋਰੈਂਸ ਲਿਮਿਟਡ ਦੇ ਨਿਯੋਜਕ ਵਲੋਂ ਇੰਸੋਰੈਂਸ ਕੰਸਲਟੈਂਟ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਬਜਾਜ ਲਾਈਫ ਇੰਸੋਰੈਂਸ ਲਿਮਿਟਡ ਦੇ ਨਿਯੋਜਕ ਵਲੋਂ ਇੰਸੋਰੈਂਸ ਕੰਸਲਟੈਂਟ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਮੰਗ ਕੀਤੀ ਗਈ ਹੈ। ਜਿਸ ਲਈ ਮਰਦ ਅਤੇ ਔਰਤ ਦੋਵੇ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਉਮਰ 25 ਤੋਂ 45 ਸਾਲ ਹੋਵੇ ਉਹ ਇੰਟਰਵਿਊ ਦੇ ਸਕਦੇ ਹਨ।

ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੇਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 7 ਰਵਿੰਦਰਪਾਲ ਸਿੰਘ ਦਿਨ ਬੁੱਧਵਾਰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 ‘ਤੇ ਸੰਪਰਕ ਕਰ ਸਕਦੇ ਹਨ। ਇਸ ਪਲੇਸਮੈਂਟ ਕੈਂਪ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।






Previous articleਹਰਿਆਣਾ ਦੇ ਕਈ ਇਲਾਕਿਆਂ ’ਚ ਗਰਜ-ਤੂਫ਼ਾਨ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਾਰੀ