Latest Sports News | V.V.S. Laxman

Latest Sports News | V.V.S. Laxman


Sports News : ਵੀ.ਵੀ.ਐਸ. ਲਕਸ਼ਮਣ ਨੂੰ ਜਾਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਭਾਰਤੀ ਟੀਮ ਦਾ ਹੈੱਡ ਕੋਚ ਨਿਯੁਕਤ ਕੀਤਾ ਗਿਆ ਹੈ। ਲਕਸ਼ਮਣ ਤੋਂ ਇਲਾਵਾ ਬੱਲੇਬਾਜ਼ੀ ਕੋਚ ਰਿਸ਼ਿਕੇਸ਼ ਕਾਨਿਟਕਰ ਅਤੇ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਸਹਾਇਕ ਸਟਾਫ ਵਿੱਚ ਸ਼ਾਮਲ ਹੋਣਗੇ। ਬੀ.ਸੀ.ਸੀ.ਆਈ. ਨੇ ਅੱਜ ਹੋਈ ਰਿਵਿਊ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਇਨ੍ਹਾਂ ਇਵੈਂਟਸ ਦੇ ਲਈ ਭਾਰਤੀ ਟੀਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ।

ਬੀ.ਸੀ.ਸੀ.ਆਈ. ਨੇ ਮੁੰਬਈ ਸਥਿਤ ਹੈੱਡਕੁਆਰਟਰ ਵਿੱਚ ਰਿਵਿਊ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚੋਂ ਇੱਕ ਮੁੱਦਾ ਵੀ.ਵੀ.ਐਸ. ਲਕਸ਼ਮਣ ਨੂੰ ਏਸ਼ੀਆਈ ਖੇਡਾਂ ਲਈ ਭਾਰਤੀ ਟੀ20 ਟੀਮ ਦਾ ਹੈੱਡ ਕੋਚ ਬਣਾਉਣਾ ਵੀ ਸੀ। ਉਹ ਇੰਡੀਆ ਟੀ20 ਟੀਮ ਦੇ ਨਾਲ ਜਪਾਨ ਜਾਣਗੇ। ਉੱਥੇ ਹੀ, ਗੌਤਮ ਗੰਭੀਰ ਵੈਸਟਇੰਡੀਜ਼ ਖ਼ਿਲਾਫ਼ ਭਾਰਤ ਦੀ ਵਨਡੇ ਸੀਰੀਜ਼ ਲਈ ਟੀਮ ਦੇ ਹੈੱਡ ਕੋਚ ਵਜੋਂ ਜੁੜਣਗੇ।

ਪਹਿਲਾਂ ਵੀ ਸੰਭਾਲ ਚੁੱਕੇ ਹਨ ਹੈੱਡ ਕੋਚ ਦੀ ਜ਼ਿੰਮੇਵਾਰੀ

ਲਕਸ਼ਮਣ ਇਸ ਤੋਂ ਪਹਿਲਾਂ ਵੀ 2024 ਵਿੱਚ ਜ਼ਿੰਬਾਬਵੇ ਵਿੱਚ ਕੋਚਿੰਗ ਸਟਾਫ ਦੀ ਕਮਾਨ ਸੰਭਾਲ ਚੁੱਕੇ ਹਨ, ਜਦੋਂ ਸ਼ੁਭਮਨ ਗਿੱਲ ਕਪਤਾਨ ਸਨ। ਉਹ ਹਾਂਗਝੋਉ ਏਸ਼ੀਆਈ ਖੇਡਾਂ ਵਿੱਚ ਵੀ ਭਾਰਤ ਦੇ ਮੁੱਖ ਕੋਚ ਸਨ, ਜਦੋਂ ਰਾਹੁਲ ਦ੍ਰਾਵਿੜ ਸੀਨੀਅਰ ਟੀਮ ਦੇ ਨਾਲ ਵਨਡੇ ਵਿਸ਼ਵ ਕੱਪ ਵਿੱਚ ਸਨ। ਫਿਲਹਾਲ, ਵੀਵੀਐਸ ਲਕਸ਼ਮਣ ਬੀ.ਸੀ.ਸੀ.ਆਈ. ਦੇ ਬੈਂਗਲੁਰੂ ਸਥਿਤ ਸੈਂਟਰ ਆਫ ਐਕਸੀਲੈਂਸ (CoE) ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।

28 ਸਤੰਬਰ ਨੂੰ ਭਾਰਤ ਦਾ ਪਹਿਲਾ ਮੁਕਾਬਲਾ

ਏਸ਼ੀਆਈ ਖੇਡਾਂ ਵਿੱਚ ਮਹਿਲਾ ਕ੍ਰਿਕਟ ਟੂਰਨਾਮੈਂਟ 17 ਤੋਂ 22 ਸਤੰਬਰ ਤੱਕ ਹੋਵੇਗਾ। ਜਦਕਿ ਪੁਰਸ਼ਾਂ ਦਾ ਟੂਰਨਾਮੈਂਟ 24 ਸਤੰਬਰ ਤੋਂ 3 ਅਕਤੂਬਰ 2026 ਤੱਕ ਚੱਲੇਗਾ। ਭਾਰਤ ਰੈਂਕਿੰਗ ਦੇ ਆਧਾਰ ‘ਤੇ ਕੁਆਰਟਰ ਫਾਈਨਲ ਦੇ ਮੁਕਾਬਲੇ ਖੇਡੇਗਾ। ਪੁਰਸ਼ ਟੀਮ ਆਪਣਾ ਪਹਿਲਾ ਮੈਚ 28 ਸਤੰਬਰ ਨੂੰ ਗਰੁੱਪ ਏ ਦੀ ਦੂਜੇ ਨੰਬਰ ਦੀ ਟੀਮ, ਯਾਨੀ ਅਫਗਾਨਿਸਤਾਨ, ਨੇਪਾਲ ਜਾਂ ਜਪਾਨ ਵਿੱਚੋਂ ਕਿਸੇ ਇੱਕ ਦੇ ਖ਼ਿਲਾਫ਼ ਖੇਡੇਗੀ।

ਏਸ਼ੀਆਈ ਖੇਡਾਂ ਦੇ ਲਈ ਭਾਰਤੀ ਟੀਮ

ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਿਵਮ ਦੁਬੇ, ਵੈਭਵ ਸੂਰਿਆਵੰਸ਼ੀ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ।