Latest UP News | Air India Express Flight

Latest UP News | Air India Express Flight


ਉੱਤਰ ਪ੍ਰਦੇਸ਼ : ਲਖਨਊ ਵਿੱਚ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਨੂੰ ਧੂੰਏਂ ਦਾ ਪਤਾ ਲੱਗਣ ਤੋਂ ਬਾਅਦ ਸਾਵਧਾਨੀਪੂਰਵਕ ਲੈਂਡਿੰਗ ਕਰਵਾਈ ਗਈ। ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ IX 1253 ਵਾਰਾਣਸੀ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ, ਜਹਾਜ਼ ਦੇ ਪਿਛਲੇ ਕਾਰਗੋ ਕਪਾਟਮੇਂਟ ਵਿੱਚ ਧੂੰਏਂ ਦੇ ਸੰਕੇਤ ਮਿਲਿਆ।

ਇਸ ਤੋਂ ਬਾਅਦ, ਜਹਾਜ਼ ਨੇ ਲਖਨਊ ਹਵਾਈ ਅੱਡੇ ‘ਤੇ ਸਵੇਰੇ 8:52 ਵਜੇ ਸਾਵਧਾਨੀ ਵਜੋਂ ਲੈਂਡਿੰਗ ਕੀਤੀ। ਜਹਾਜ਼ ਸੁਰੱਖਿਅਤ ਤਰੀਕੇ ਨਾਲ ਏਅਰਪੋਰਟ ’ਤੇ ਉਤਰ ਗਿਆ। ਲੈਂਡਿੰਗ ਤੋਂ ਬਾਅਦ, ਹਵਾਈ ਅੱਡੇ ਦੀ ਐਮਰਜੈਂਸੀ ਰਿਸਪਾਂਸ ਟੀਮ ਨੇ ਜਹਾਜ਼ ਦਾ ਵਿਜ਼ੂਅਲ ਨਿਰੀਖਣ ਕੀਤਾ। ਜਾਂਚ ਦੌਰਾਨ ਕੋਈ ਧੂੰਆਂ ਨਹੀਂ ਦੇਖਿਆ ਗਿਆ।

ਇਸ ਤੋਂ ਬਾਅਦ ਜਹਾਜ਼ ਨੂੰ ਲਖਨਊ ਹਵਾਈ ਅੱਡੇ ਦੇ ਸਟੈਂਡ ‘ਤੇ ਖੜ੍ਹਾ ਕਰ ਦਿੱਤਾ ਗਿਆ। ਯਾਤਰੀਆਂ ਨੂੰ ਉਤਾਰਨ ਦੀ ਪ੍ਰਕਿਰਿਆ ਸਵੇਰੇ 9:02 ਵਜੇ ਸ਼ੁਰੂ ਹੋਈ।

ਉਡਾਣ ਵਿੱਚ ਕੁੱਲ਼ 155 ਯਾਤਰੀ ਅਤੇ ਚਾਲਕ ਦਲ ਸਵਾਰ ਸਨ। ਸਾਰੇ  ਲੋਕ ਸੁਰੱਖਿਅਤ ਹਨ। ਮੁੱਢਲੀ ਜਾਣਕਾਰੀ ਦੇ ਅਨੁਸਾਰ, ਜਹਾਜ਼ ਵਿੱਚ ਧੂੰਏ ਦਾ ਸੰਕੇਤ ਮਿਲਣ ਤੋਂ ਬਾਅਦ, ਜਹਾਜ਼ ਨੂੰ ਲਖਨਊ ਵਿੱਚ ਸਾਵਧਾਨੀ ਵਜੋਂ ਲੈਂਡਿੰਗ ਕਰਵਾਈ ਗਈ। ਜਾਂਚ ਦੌਰਾਨ ਘਟਨਾ ਸਥਾਨ ‘ਤੇ ਕੋਈ ਧੂੰਆਂ ਨਹੀਂ ਮਿਲਿਆ।