Latest World News | Earthquake

Latest World News | Earthquake





ਅਰਜਨਟੀਨਾ : ਦੱਖਣੀ ਅਟਲਾਂਟਿਕ ਮਹਾਸਾਗਰ ਵਿੱਚ ਦੇਰ ਰਾਤ 7.5 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਹ ਜਾਣਕਾਰੀ ਅਮਰੀਕੀ ਭੂ-ਵਿਗਿਆਨਕ ਸਰਵੇਖਣ ਵੱਲੋਂ ਦਿੱਤੀ ਗਈ। ਭੂਚਾਲ ਤੋਂ ਬਾਅਦ, ਚਿਲੀ ਦੇ ਅਧਿਕਾਰੀਆਂ ਨੇ ਅੰਟਾਰਕਟਿਕਾ ਦੇ ਕੁਝ ਹਿੱਸਿਆਂ ਵਿੱਚ ਸੁਨਾਮੀ ਦੀ ਸੰਭਾਵਨਾ ਦੇ ਮੱਦੇਨਜ਼ਰ ਸਲਾਹ ਜਾਰੀ ਕੀਤੀ। ਹਾਲਾਂਕਿ, ਦੱਖਣੀ ਅਟਲਾਂਟਿਕ ਮਹਾਸਾਗਰ ਦੇ ਨੇੜੇ ਸਥਿਤ ਦੋ ਦੇਸ਼ਾਂ ਚਿਲੀ ਅਤੇ ਅਰਜਨਟੀਨਾ ਵਿੱਚ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ‘ਤੇ ਭੇਜਣ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ।

ਅਮਰੀਕਾ ਦੇ ਭੂ-ਵਿਗਿਆਨਿਕ ਸਰਵੇਖਣ ਵਿਭਾਗ ਦੇ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 11 ਵਜੇ 16 ਮਿੰਟ ਤੇ ਅਰਜਨਟੀਨਾ ਦੇ ਦੱਖਣ-ਪੂਰਬ ਵਿੱਚ 710 ਕਿਲੋਮੀਟਰ ਦੂਰ ਉਸ਼ੁਆਇਆ ਦੇ ਨੇੜੇ ਡ੍ਰੇਕ ਪੈਸੇਜ ਵਿੱਚ ਆਇਆ। ਵਿਭਾਗ ਦੇ ਅਨੁਸਾਰ, ਭੂਚਾਲ ਦਾ ਕੇਂਦਰ 10.8 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਡ੍ਰੇਕ ਪੈਸੇਜ ਦੱਖਣੀ ਐਟਲਾਂਟਿਕ ਅਤੇ ਦੱਖਣੀ ਪ੍ਰਸ਼ਾਂਤ ਮਹਾਂਸਾਗਰਾਂ ਨੂੰ ਜੋੜਦਾ ਹੈ। ਇਹ ਖੇਤਰ ਬਹੁਤ ਹੀ ਦੂਰ ਹੈ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ।






Previous articleਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਗੋਰਖਪੁਰ ‘ਚ ਦੋ ਨਵੇਂ ਬਣੇ ਕਾਨਫਰੰਸ ਸੈਂਟਰ ਦਾ ਕਰਨਗੇ ਉਦਘਾਟਨ
Next articleਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ‘ਚ ਕਿਸਾਨ ਮਹਾਂਪੰਚਾਇਤ ਕਰਨ ਦਾ ਕੀਤਾ ਐਲਾਨ