Singer Buta Mohammad dismisses news of accident as a rumor

Singer Buta Mohammad dismisses news of accident as a rumor






  • ਗਾਇਕ ਬੂਟਾ ਮੁਹੰਮਦ ਨੇ ਹਾਦਸੇ ਦੀ ਖ਼ਬਰ ਨੂੰ ਦੱਸਿਆ ਅਫਵਾਹ, ਕਿਹਾ- ਮੈਂ ਤੇ ਪਰਿਵਾਰ ਬਿਲਕੁਲ ਠੀਕ

ਜਲੰਧਰ, 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬੀ ਲੋਕ ਗਾਇਕ ਬੂਟਾ ਮੁਹੰਮਦ ਨੇ ਆਪਣੀ ਕਾਰ ਦੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਹਾਦਸਾਗ੍ਰਸਤ ਹੋਣ ਸਬੰਧੀ ਚੱਲ ਰਹੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਉਹ, ਉਨ੍ਹਾਂ ਦਾ ਪਰਿਵਾਰ ਅਤੇ ਕਾਰ ਪੂਰੀ ਤਰ੍ਹਾਂ ਠੀਕ ਹਨ। ਬੂਟਾ ਮੁਹੰਮਦ ਨੇ ਵੀਡੀਓ ਵਿੱਚ ਕਿਹਾ ਕਿ ਉਨ੍ਹਾਂ ਦੇ ਹਾਦਸੇ ਦੀ ਖ਼ਬਰ ਫੈਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੇ ਫੋਨ ਅਤੇ ਕਾਲਾਂ ਆਈਆਂ। ਉਨ੍ਹਾਂ ਕਿਹਾ ਕਿ ਕਈ ਪ੍ਰਸ਼ੰਸਕਾਂ ਨੇ ਚਿੰਤਾ ਵਿੱਚ ਰੋ-ਰੋ ਕੇ ਵੀ ਫੋਨ ਕੀਤੇ। ਉਨ੍ਹਾਂ ਕਿਹਾ, “ਮੇਰੇ ਐਕਸੀਡੈਂਟ ਹੋਣ ਦੀ ਜੋ ਖ਼ਬਰ ਫੈਲਾਈ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਫੇਕ ਨਿਊਜ਼ ਹੈ ਅਤੇ ਮੈਂ ਇਸ ਦਾ ਖੰਡਨ ਕਰਦਾ ਹਾਂ।”

ਬੂਟਾ ਮੁਹੰਮਦ ਨੇ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਖ਼ਬਰ ਨੂੰ ਚਲਾਉਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪੁਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਲਤ ਖ਼ਬਰਾਂ ਕਾਰਨ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੋਕ ਬੇਵਜ੍ਹਾ ਚਿੰਤਤ ਹੋ ਜਾਂਦੇ ਹਨ।

ਕਿਹਾ- ਮੈਂ ਘਰ ’ਚ ਬਿਲਕੁਲ ਠੀਕ ਹਾਂ
ਗਾਇਕ ਨੇ ਵੀਡੀਓ ਵਿੱਚ ਕਿਹਾ ਕਿ ਉਹ ਆਪਣੇ ਘਰ ਵਿੱਚ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਦੀ ਕਾਰ ਤੇ ਪਰਿਵਾਰ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਗਲਤ ਖ਼ਬਰਾਂ ਚਲਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਖ਼ਬਰਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿਖਾਇਆ ਗਿਆ ਪਿਆਰ ਅਤੇ ਚਿੰਤਾ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਬੂਟਾ ਮੁਹੰਮਦ ਦੀ ਕਾਰ ਦੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਸੀ। ਹਾਲਾਂਕਿ ਹੁਣ ਖੁਦ ਬੂਟਾ ਮੁਹੰਮਦ ਨੇ ਵੀਡੀਓ ਜਾਰੀ ਕਰਕੇ ਇਸ ਖ਼ਬਰ ਨੂੰ ਗਲਤ ਦੱਸਿਆ ਹੈ।