UK ਰਹਿੰਦੇ ਪਰਮਜੀਤ ਪੰਮਾ ਨੇ ਗੋਲਡੀ ਬਰਾੜ ਨੂੰ ਮਾਰਨ ਦੀ ਦਿੱਤੀ ਧਮਕੀ, ਨਿੱਝਰ ਕਤਲ ਦਾ ਬਦਲਾ ਲੈਣ ਦੀ ਕਹੀ ਗੱਲ


 

UK ਰਹਿੰਦੇ ਪਰਮਜੀਤ ਪੰਮਾ ਨੇ ਗੋਲਡੀ ਬਰਾੜ ਨੂੰ ਮਾਰਨ ਦੀ ਦਿੱਤੀ ਧਮਕੀ, ਨਿੱਝਰ ਕਤਲ ਦਾ ਬਦਲਾ ਲੈਣ ਦੀ ਕਹੀ ਗੱਲ

ਚੰਡੀਗੜ੍ਹ 1 ਸਤੰਬਰ 2026

ਯੂਕੇ ਵਿੱਚ ਰਹਿੰਦੇ ਪਰਮਜੀਤ ਸਿੰਘ ਪੰਮਾ ਨਾਲ ਸਬੰਧਤ ਇੱਕ ਕਥਿਤ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੈਂਗਸਟਰ ਗੋਲਡੀ ਬਰਾੜ ਨੂੰ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਆਡੀਓ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।

ਕਥਿਤ ਆਡੀਓ ਵਿੱਚ ਪੰਮਾ ਵੱਲੋਂ ਗੋਲਡੀ ਬਰਾੜ ’ਤੇ ਨਿੱਝਰ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਉਂਦਿਆਂ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਆਡੀਓ ਵਿੱਚ ਬਰਾੜ ਨੂੰ ਏਜੰਸੀਆਂ ਨਾਲ ਸਬੰਧਤ ਹੋਣ ਦੇ ਦੋਸ਼ ਵੀ ਲਗਾਏ ਗਏ ਹਨ।

ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਵਿੱਚ ਜੂਨ 2023 ਦੌਰਾਨ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵੀ ਤਣਾਅ ਪੈਦਾ ਹੋਇਆ ਸੀ।

ਪਰਮਜੀਤ ਸਿੰਘ ਪੰਮਾ ਨੂੰ ਭਾਰਤ ਸਰਕਾਰ ਵੱਲੋਂ ਅੱਤਵਾਦੀ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ ਐਨਆਈਏ ਵੱਲੋਂ ਉਸ ਦੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧ ਹੋਣ ਦੇ ਦੋਸ਼ ਲਗਾਏ ਗਏ ਹਨ।

ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨਾਲ ਸਬੰਧਤ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀ ਗੋਲਡੀ ਬਰਾੜ ਨੂੰ ਕਥਿਤ ਤੌਰ ’ਤੇ ਧਮਕੀ ਦਿੱਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।

The post UK ਰਹਿੰਦੇ ਪਰਮਜੀਤ ਪੰਮਾ ਨੇ ਗੋਲਡੀ ਬਰਾੜ ਨੂੰ ਮਾਰਨ ਦੀ ਦਿੱਤੀ ਧਮਕੀ, ਨਿੱਝਰ ਕਤਲ ਦਾ ਬਦਲਾ ਲੈਣ ਦੀ ਕਹੀ ਗੱਲ appeared first on Desh Click.